ਪਾਠ 12
ਸ਼ਹੀਦ ਰਾਜਗੁਰੂ
ਸ਼ਬਦ ਅਰਥ
ਭਾਉਂਦੀ – ਚੰਗੀ ਲੱਗਦੀ ਅਥਾਹ – ਬਹੁਤ
ਮੰਤਵ- ਕਾਰਨ ਲਾਹੇਵੰਦ- ਫਾਇਦੇਮੰਦ
ਕੰਮ ਨੇਪਰੇ ਚਾੜਨਾ- ਕੰਮ ਪੂਰਾ ਕਰਨਾ
ਪ੍ਰਸ਼ਨ ਉੱਤਰ
ਪ੍ਰਸ਼ਨ ਕਿਹੜੇ ਕਿਹੜੇ ਸ਼ਹੀਦਾਂ ਨੇ ਇੱਕੋ ਸਮੇਂ ਫਾਂਸੀ ਦਾ ਰੱਸਾ ਚੁੰਮਿਆ ?
ਉੱਤਰ – ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੇ ਇੱਕੋ ਸਮੇਂ ਫਾਂਸੀ ਦਾ ਰੱਸਾ ਚੁੰਮਿਆ ।
ਪ੍ਰਸ਼ਨ ਰਾਜਗੁਰੂ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
ਉੱਤਰ – ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਮਹਾਰਾਸ਼ਟਰ ਵਿਚ ਹੋਇਆ ।
ਪ੍ਰਸ਼ਨ ਰਾਜਗੁਰੂ ਵੱਡੇ ਭਰਾ ਨਾਲ ਨਰਾਜ਼ ਕਿਉਂ ਹੋ ਗਏ?
ਉੱਤਰ – ਰਾਜਗੁਰੂ ਦਾ ਵੱਡਾ ਭਰਾ ਉਸਨੂੰ ਪੜ੍ਹਾਈ ਲਈ ਕਹਿੰਦਾ ਸੀ । ਪਰ ਰਾਜਗੁਰੂ ਦਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਲੱਗਦਾ ਸੀ ਇਸ ਲਈ ਉਹ ਆਪਣੇ ਵੱਡੇ ਭਰਾ ਨਾਲ ਨਾਰਾਜ਼ ਹੋ ਗਏ ।
ਪ੍ਰਸ਼ਨ ਆਪਣੇ ਸੰਸਕ੍ਰਿਤ ਦੇ ਅਧਿਆਪਕ ਕੋਲ ਰਾਜਗੁਰੂ ਨੇ ਕੀ ਕੰਮ ਕੀਤਾ?
ਉੱਤਰ – ਜਦੋਂ ਸੰਸਕ੍ਰਿਤ ਦੇ ਅਧਿਆਪਕ ਨੇ ਰਾਜ ਗੁਰੂ ਨੂੰ ਆਪਣੇ ਕੋਲ ਰੱਖ ਲਿਆ ਇਸ ਬਦਲੇ ਰਾਜਗੁਰੂ ਆਪਣੇ ਅਧਿਆਪਕ ਦਾ ਖਾਣਾ ਬਣਾਉਣ ਦੇ ਨਾਲ-ਨਾਲ ਕਈ ਹੋਰ ਘਰੇਲੂ ਕੰਮ ਵੀ ਕਰਦੇ ਸਨ ।
ਪ੍ਰਸ਼ਨ – ਰਾਜਗੁਰੂ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਵਾਲੀ ਐਕਸ਼ਨ ਕਮੇਟੀ ਵਿੱਚ ਸ਼ਾਮਲ ਕਿਉਂ ਨਹੀਂ ਦਿੱਤਾ ਗਿਆ?
ਉੱਤਰ ਜਦੋਂ ਭਗਤ ਸਿੰਘ ਅਤੇ ਬੀ ਕੇ ਦੱਤ ਨੇ ਅਸੈਬਲ਼ੀ ਵਿੱਚ ਬੰਬ ਸੁੱਟਣਾ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਗ੍ਰਿਫਤਾਰੀ ਦੇ ਕੇ ਅਦਾਲਤ ਵਿੱਚ ਪਾਰਟੀ ਦਾ ਪ੍ਰਚਾਰ ਕਰਨਾ ਸੀ । ਪਰ ਰਾਜਗੁਰੂ ਨੂੰ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਉਹ ਪਾਰਟੀ ਦਾ ਮੰਤਵ ਲੋਕਾਂ ਅੱਗੇ ਨਹੀਂ ਰੱਖ ਸਕੇਗਾ ਇਸ ਲਈ ਉਸਨੂੰ ਇਸ ਐਕਸ਼ਨ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ।
ਹੇਠ ਲਿਖੇ ਸ਼ਬਦਾਂ ਨੂੰ ਵਾਕਾ ਵਿੱਚ ਵਰਤੋ
- ਅਖਬਾਰ
- ਤਲਾਸ਼
- ਜਨਮ
- ਮਨ ਭਾਉਂਦਾ