ਜਮਾਤ-7, ਪਾਠ-12

                              ਪੈਰਾਗਾਨ ਕਾਨਵੈਂਟ ਸਕੂਲ

                                        ਸੈਕਟਰ-24 (ਬੀ)

                                            ਚੰਡੀਗੜ੍ਹ

                                      ਸੈਸ਼ਨ– 2020-21

ਜਮਾਤਸੱਤਵੀਂ

            ਪਾਠ -12

 ਸ਼ਬਦ ਅਰਥ

ਬੇਲੀ – ਦੋਸਤ                                  ਧੰਨ ਧੰਨ ਹੋਣਾ – ਤਰੀਫ ਹੋਣਾ

ਆੜੀ – ਦੋਸਤੀ                                    ਗੁਰ – ਤਰੀਕੇ

 

 ਹੇਠ ਲਿਖੀਆਂ ਕਾਵਿ ਸਤਰਾਂ ਦੀ ਵਿਆਖਿਆ ਕਰੋ:

1) ਸਤਰਾਂ  ਹੁਣ ਗੱਲੀਂ-ਬਾਤੀਂ ਸਮਾਂ ਨਾ ਗੁਆ ਬੇਲੀਆ,

                    ਮਿਹਨਤਾਂ ਦਾ ਸਮਾਂ  ਗਿਆ ਆ ਬੇਲੀਆ l

 ਵਿਆਖਿਆ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ  ਦੋਸਤੋ ਹੁਣ ਪ੍ਰੀਖਿਆ ਦੇ ਦਿਨ ਨੇੜੇ ਆ ਗਏ ਹਨ ਇਸ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ l ਸਾਨੂੰ ਇਧਰ ਉਧਰ ਦੀਆਂ  ਗੱਲਾਂ ਬਾਤਾਂ ਕਰਕੇ ਸਮਾਂ ਖਰਾਬ ਨਹੀਂ ਕਰਨਾ    ਚਾਹੀਦਾ  ਬਲਕਿ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ l

2)  ਸਤਰਾਂ  ਲਾ ਕੇ ਮਨ ਹਰ ਵਿਸ਼ਾ ਕਰ ਲੈ ਤਿਆਰ,

                    ਘਰ ਤੇ  ਸਕੂਲ ਵਿੱਚ ਮਿਲੂ ਤੈਨੂੰ ਪਿਆਰ l

  ਵਿਆਖਿਆ ਇਹਨਾਂ ਸਤਰਾਂ ਵਿੱਚ ਕਵੀ ਸਾਨੂੰ ਕਹਿੰਦਾ ਹੈ ਕਿ ਜੇਕਰ ਅਸੀਂ ਹਰ ਵਿਸ਼ੇ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਪੇਪਰਾਂ ਦੀ ਤਿਆਰੀ ਕਰ ਲਵਾਂਗੇ ਤਾਂ ਸਾਨੂੰ ਘਰ ਅਤੇ ਸਕੂਲ ਵਿੱਚ  ਸਾਡੇ ਮਾਪਿਆਂ ਅਤੇ ਅਧਿਆਪਕਾਂ ਸਭ ਤੋਂ ਹੀ ਪਿਆਰ ਮਿਲੇਗਾ l

3) ਸਤਰਾਂ  ਮਾਪੇ ਅਧਿਆਪਕਾਂ ਦਾ ਕਹਿਣਾ ਲੈ ਤੂੰ ਮੰਨ ਵੇ,

                    ਚੰਗੇ ਨੰਬਰਾਂ ਦੇ ਨਾਲ ਹੋ ਜਾਓ ਧੰਨ ਧੰਨ ਵੇ l

 ਵਿਆਖਿਆ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ  ਜੇਕਰ ਅਸੀਂ ਆਪਣੇ ਮਾਂ-ਬਾਪ ਅਤੇ ਅਧਿਆਪਕਾਂ  ਦੀ ਗੱਲ  ਮੰਨਣੀ ਚਾਹੀਦੀ ਹੈ l   ਇਸ ਤਰ੍ਹਾਂ ਗਰਮ ਨਾਲ ਪ੍ਰੀਖਿਆ ਵਿੱਚ ਸਾਡੇ ਚੰਗੇ ਨੰਬਰ ਆਉਣਗੇ ਅਤੇ  ਹਰ ਪਾਸੇ ਸਾਡੀ ਤਾਰੀਫ ਹੋਵੇਗੀ l

 ਹੇਠ ਲਿਖੇ ਸ਼ਬਦਾਂ ਨੂੰ ਵਾਕਾ ਵਿੱਚ ਵਰਤੋ

  • ਸਮਾਂ
  •  ਆੜੀ
  • ਹਿੰਮਤ
  • ਨਸੀਬ

 ਆਪਣੇ ਆਪ ਨਾਲ ਇੱਕ ਵਾਅਦਾ ਕਰੋ ਕਿ ਅੱਜ ਤੋਂ ਹੀ ਅਸੀਂ ਆਪਣਾ ਸਮਾਂ  ਵਿਅਰਥ ਨਹੀਂ ਗੁਆਵਾਂਗੇ l