- ਪੈਰਾਗਾਨ ਕਾਨਵੈਂਟ ਸਕੂਲ
ਸੈਕਟਰ-24 (ਬੀ)
ਚੰਡੀਗੜ੍ਹ
ਸੈਸ਼ਨ- 2021-22
ਜਮਾਤ- ਛੇਵੀਂ
ਪਾਠ -18
ਨਕਲ ਕਰੋ ਪਰ ਕੀਹਦੀ?
ਸ਼ਬਦ ਅਰਥ
ਫੁਲਕਾ- ਰੋਟੀ
ਨੀਝ ਨਾਲ- ਧਿਆਨ ਨਾਲ
ਉੱਘਾ – ਮਸ਼ਹੂਰ
ਡਾਢੀ- ਬਹੁਤ
ਮਿਸਾਲ- ਉਦਾਹਰਣ
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ :
ਅਸੀਂ ਕੰਮ ਕਰਨਾ ਕਿਵੇਂ ਸਿੱਖ ਸਕਦੇ ਹਾਂ?
ਉੱਤਰ- ਕਿਸੇ ਨੂੰ ਕੰਮ ਕਰਦੇ ਧਿਆਨ ਨਾਲ ਵੇਖ ਕੇ ,ਉਸ ਦੀ ਨਕਲ ਕਰਕੇ ਅਸੀਂ ਵੀ ਕੰਮ ਕਰਨਾ ਸਿੱਖ ਸਕਦੇ ਹਾਂ।
ਰੀਤਇੰਦਰ ਦੀ ਟੀਮ ਫ਼ਸਟ ਆਉਣ ਦਾ ਕੀ ਕਾਰਨ ਸੀ?
ਉੱਤਰ – ਰੀਤਇੱਦਰ ਟੀ ਵੀ ਤੇ ਮਸ਼ਹੂਰ ਕਵਿਸ਼ਰਾਂ ਨੂੰ ਧਿਆਨ ਨਾਲ ਸੁਣਦੀ ਰਹਿੰਦੀ ਸੀ । ਅਜਿਹਾ ਕਰਨ ਨਾਲ ਉਸ ਨੇ ਕਈ ਵਧੀਆ ਗੁਣ ਸਿੱਖ ਲਏ । ਇਸ ਤਰਾਂ ਉਸਦੀ ਟੀਮ ਵੀ ਓਹ ਗੁਣ ਅਪਣਾ ਕੇ ਜਿੱਤ ਗਈ ।
3. ਲੇਖਕ ਨੇ ਆਪਣੀ ਲਿਖਾਈ ਕਿਵੇਂ ਸੁੰਦਰ ਬਣਾਈ ਸੀ?
ਉੱਤਰ- ਲੇਖਕ ਨੇ ਦੱਸਿਆ ਕਿ ਮੇਰੀ ਲਿਖਾਈ ਪਹਿਲਾਂ ਸੋਹਣੀ ਨਹੀਂ ਸੀ ਹੁੰਦੀ। ਫਿਰ ਮੈਂ ਸੋਹਣੀ ਲਿਖਾਈ ਦੇ ਨਮੂਨੇ ਵੇਖਦਾ ।ਕਿਸੇ ਅੱਖਰ ਨੂੰ ਉਸੇ ਤਰ੍ਹਾਂ ਪਾਉਣ ਦਾ ਜਤਨ ਕਰਦਾ , ਜਿਵੇਂ ਸੋਹਣਾ ਲਿਖਣ ਵਾਲੇ ਨੇ ਪਾਇਆ ਹੁੰਦਾ। ਇਸ ਤਰ੍ਹਾਂ ਮੇਰੀ ਲਿਖਾਈ ਸੁੰਦਰ ਹੋਣ ਲੱਗੀ।
ਮੁੱਖ ਅਧਿਆਪਕ ਜੀ ਦੀ ਕਿਹੜੀ ਗੱਲ ਤੋਂ ਸਵੇਰ ਦੀ ਸਭਾ ਤਾੜੀਆਂ ਨਾਲ ਗੂੰਜ ਉੱਠੀ?
ਉੱਤਰ – ਮੁੱਖ ਅਧਿਆਪਕ ਜੀ ਨੇ ਕਿਹਾ, ਅੱਜ ਪੜਾਈ ਦੇ ਸਾਲ ਦਾ ਪਹਿਲਾ ਦਿਨ ਹੈ। ਸਭ ਨੇ ਖੂਬ ਮਿਹਨਤ ਕਰਨੀ ਹੈ। ਇਮਤਿਹਾਨ ਵਿੱਚ ਨਕਲ ਕਰਨ ਬਾਰੇ ਸੋਚਣਾ ਵੀ ਨਹੀਂ ਹੈ। ਫਿਰ ਤੁਹਾਡੇ ਜਿਹਾ ਕੋਈ ਨਹੀਂ ਹੋਵੇਗਾ।ਸਾਡਾ ਸਕੂਲ ਬਾਕੀਆਂ ਲਈ ਉਦਾਹਰਣ ਬਣੇਗਾ।
ਫਿਰ ਕਿੰਨੀ ਦੇਰ ਤਾੜੀਆਂ ਨਾਲ ਸਵੇਰ ਦੀ ਸਭਾ ਗੂੰਜਦੀ ਰਹੀ।
ਵਿਰੋਧੀ ਸ਼ਬਦ :
ਉਸਤਾਦ – ਸ਼ਾਗਿਰਦ
ਸਵਰਗ- ਨਰਕ
ਸੁੰਦਰ- ਕਰੂਪ
ਸਫਲ- ਅਸਫਲ
ਲਾਇਕ- ਨਲਾਇਕ