ਜਮਾਤ-7, ਪਾਠ-16

ਪੈਰਾਗਾਨ ਕਾਨਵੈਂਟ ਸਕੂਲ

ਸੈਕਟਰ-24 (ਬੀ)

ਚੰਡੀਗੜ੍ਹ

ਸੈਸ਼ਨ- 2020-21

ਜਮਾਤ- ਸੱਤਵੀਂ

ਪਾਠ -16

ਦੁਨੀਆ ਦੁੱਖਾਂ ਦੀ ਨਗਰੀ ਨਹੀਂ

 

ਸ਼ਬਦ ਅਰਥ

ਦਿਹਾੜੇ – ਦਿਨ

ਹਕੀਕਤ- ਸੱਚਾਈ

ਟਪਲੇ – ਧੋਖੇ

ਮੁਸ਼ੱਕਤ- ਮਿਹਨਤ

ਤਾਂਘ – ਇੱਛਾ

ਨਫਾ- ਫਾਇਦਾ

ਮੂੰਹ ਮੋਟਾ ਕਰਨਾ- ਰੁੱਸ ਜਾਣਾ

 

ਬਹੁਵਿਕਲਪੀ ਪ੍ਰਸ਼ਨ

ਦੁਨੀਆਂ ਵਿੱਚ ਕੀ ਹੈ?

ਕ ) ਸੁੱਖ

ਖ ) ਦੁੱਖ

ਗ ) ਦੁੱਖ ਸੁੱਖ ਦੋਵੇਂ ✅

ਸਾਨੂੰ ਦੁਨੀਆਂ ਤੋਂ ਕੀ ਕੁਝ ਮਿਲਿਆ ਹੈ?

ਕ ) ਪਿਆਰ ✅

ਖ ) ਨਫਰਤ

ਗ ) ਦੁੱਖ

 

ਦੁਨੀਆਂ ਵਿੱਚ ਵਿਚਰਣ ਲਈ ਕਿਹੜਾ ਗੁਣ ਚੰਗਾ ਹੈ?

ਕ ) ਪਾਠ ਪੂਜਾ

ਖ ) ਹਵਨ

ਗ ) ਮੁਸਕੁਰਾਹਟ✅

ਤੁਸੀਂ ਕਿਸੇ ਦਾ ਦਿਲ ਕਿਵੇਂ ਖਿੱਚ ਸਕਦੇ ਹੋ?

 

ਕ ) ਕੰਨੀ ਕਤਰਾ ਕੇ

ਖ ) ਕੋੜਾ ਬੋਲ ਬੋਲ ਕੇ

ਗ ) ਹਮਦਰਦੀ ਨਾਲ✅

ਪ੍ਰਸ਼ਨ-ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

ਹਮਦਰਦੀ

ਕ੍ਰੋਧ

ਹਕੀਕਤ

ਮੂੰਹ ਮੋਟਾ ਕਰਨਾ

ਨਫਾ

ਪ੍ਰਸ਼ਨ ਹੇਠਾਂ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ :

ਦੁੱਖ-ਸੁੱਖ

ਧੋਖਾ- ਵਫਾਦਾਰੀ

ਝੂਠ -ਸੱਚ

ਧਰਮ -ਅਧਰਮ

ਇਨਸਾਨ- ਸ਼ੈਤਾਨ

ਹੱਸਣਾ – ਰੋਣਾ

ਪ੍ਰਸ਼ਨ – ਇੱਕੋ ਜਿਹੀ ਅਵਾਜ਼ ਨੂੰ ਪ੍ਰਗਟ ਕਰਦੇ ਸ਼ਬਦ ਲਿਖੋ:

ਧੱਕਾ – ਪੱਕਾ

ਪਾਠਸ਼ਾਲਾ- ਧਰਮਸ਼ਾਲਾ

ਆਪ – ਜਾਪ

ਚੁਣ – ਗੁਣ

ਸ਼ਰਮ – ਗਰਮ

ਪ੍ਰਸ਼ਨ- ਉੱਤਰ

 

ਪ੍ਰਸ਼ਨ- ਲੋਕਾਂ ਨੂੰ ਦੁਨੀਆ ਕਿਹੋ ਜਿਹੀ ਨਜਰ ਆਉਂਦੀ ਹੈ?

ਉੱਤਰ- ਜਿਹੋ ਜਿਹੇ ਲੋਕ ਖੁਦ ਹੁੰਦੇ ਹਨ ਉਨਾਂ ਨੂੰ ਦੁਨੀਆ ਉਹੋ ਜਿਹੀ ਹੀ ਨਜਰ ਆਉਂਦੀ ਹੈ। ਚੰਗੇ ਦੀ ਦੁਨੀਆ ਚੰਗੀ ਅਤੇ ਮਾੜੇ ਦੀ ਦੁਨੀਆ ਮਾੜੀ ਹੁੰਦੀ ਹੈ।

ਪ੍ਰਸ਼ਨ-2 ਜਿਹੜਾ ਇਨਸਾਨ ਚੰਗਾ ਹੈ, ਉਸ ਵਿੱਚ ਕਿਹੜੇ ਮਾੜੇ ਗੁਣ ਨਹੀਂ ਆਉਂਦੇ?

ਉੱਤਰ- ਜਿਹ ਆ ਇਨਸਾਨ ਚੰਗਾ ਹੁੰਦਾ ਹੈ, ਉਸ ਵਿੱਚ ਈਰਖਾ, ਸਵਾਰਥ ਅਤੇ ਮਾੜੇ ਬੋਲ ਬੋਲਣ ਵਰਗੇ ਮਾੜੇ ਗੁਣ ਨਹੀਂ ਆਉਂਦੇ।

ਪ੍ਰਸ਼ਨ-3 ਖੁਦਗਰਜ ਵਿਅਕਤੀ ਖੁਸ਼ ਕਿਉਂ ਨਹੀਂ ਰਹਿ ਸਕਦੇ?

ਉੱਤਰ- ਕਿਉਂਕਿ ਖੁਦਗਰਜ਼ ਵਿਅਕਤੀ ਹਮੇਸ਼ਾਂ ਆਪਣੇ ਬਾਰੇ ਸੋਚਦੇ ਰਹਿੰਦੇ ਹਨ। ਉਨਾਂ ਕੋਲ ਦੁਨੀਆ ਦੀਆਂ ਚੰਗੀਆਂ ਚੀਜਾਂ ਵੇਖਣ ਦਾ ਸਮਾਂ ਹੀ ਨਹੀਂ ਹੁੰਦਾ। ਇਸ ਲਈ ਖੁਦਗਰਜ ਵਿਅਕਤੀ ਖੁਸ਼ ਨਹੀਂ ਰਹਿ ਸਕਦੇ।

ਪ੍ਰਸ਼ਨ-4- ਸੁਖੱਲਾ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ?

ਉੱਤਰ-ਸੁਖੱਲਾ ਜੀਵਨ ਜਿਉਣ ਲਈ ਜਰੂਰੀ ਹੈ ਕਿ ਸਵਾਰਥੀ ਨਾ ਬਣੀਏ, ਦੂਜਿਆਂ ਦਾ ਵੀ ਖਿਆਲ ਕਰੀਏ।ਖੁਦ ਵੀ ਖੁਸ਼ ਰਹੀਏ ਤੇ ਦੂਜਿਆਂ ਨੂੰ ਵੀ ਖੁਸ਼ ਰੱਖੀਏ।