ਜਮਾਤ-8, ਪਾਠ-11

                   ਪੈਰਾਗਾਨ ਕਾਨਵੈਂਟ ਸਕੂਲ

                                        ਸੈਕਟਰ-24 (ਬੀ)

                                            ਚੰਡੀਗੜ੍ਹ

                                      ਸੈਸ਼ਨ– 2021-22

ਜਮਾਤਅੱਠਵੀਂ

            ਪਾਠ -11

 ਸ਼ਹਿਦ ਦੀਆਂ ਮੱਖੀਆਂ

 ਪ੍ਰਸ਼ਨ ਉੱਤਰ

ਪ੍ਰਸ਼ਨ ਵਪਾਰਕ ਤੌਰ ਤੇ ਪਾਲੀਆਂ ਜਾਣ ਵਾਲੀਆਂ ਮੱਖੀਆਂ ਨੂੰ ਕੀ ਕਹਿੰਦੇ ਹਨ ?

ਉੱਤਰ – ਵਪਾਰਕ ਤੌਰ ਤੇ ਪਾਲੀਆਂ ਜਾਣ ਵਾਲੀਆਂ ਮੱਖੀਆਂ  ਨੂੰ ਇਟਾਲੀਅਨ ਮੱਖੀਆਂ  ਕਹਿੰਦੇ ਹਨ l

ਪ੍ਰਸ਼ਨ ਕਾਮਾ ਮੱਖੀ  ਕੀ ਕੰਮ ਕਰਦੀ ਹੈ ?

ਉੱਤਰ –  ਕਾਮਾ  ਮੱਖੀ ਛੱਤੇ  ਨੂੰ ਸਾਫ ਕਰਨ,  ਸ਼ਹਿਦ ਇਕੱਠਾ ਕਰਨ,  ਛੱਤੇ  ਦੀ ਰਖਵਾਲੀ ਕਰਨ ਅਤੇ  ਲਾਰਵਾ ਨੂੰ ਭੋਜਨ  ਖਵਾਉਣ ਦਾ ਕੰਮ ਕਰਦੀਆਂ ਹਨ l

ਪ੍ਰਸ਼ਨ ਕਿਹੜੀ ਰੁੱਤ ਵਿੱਚ ਸ਼ਹਿਦ ਕਾਫੀ ਮਾਤਰਾ ਵਿੱਚ ਹੁੰਦਾ ਹੈ ?

ਉੱਤਰ –  ਬਸੰਤ ਰੁੱਤ ਵਿੱਚ ਸ਼ਹਿਦ ਕਾਫੀ ਮਾਤਰਾ ਵਿੱਚ ਹੁੰਦਾ ਹੈ l

ਪ੍ਰਸ਼ਨ  ਨੂੰ ਰਾਣੀ ਮੱਖੀ ਦਾ ਮੁੱਖ ਭੋਜਨ ਕੀ ਹੈ ?

ਉੱਤਰ –  ਰਾਣੀ ਮੱਖੀ ਦਾ ਮੁੱਖ ਭੋਜਨ ਨੂੰ ਰਾਇਲ ਜੈਲੀ  ਹੀ ਹੁੰਦਾ ਹੈ l

ਪ੍ਰਸ਼ਨ ਸ਼ਹਿਦ ਦੀਆਂ ਮੱਖੀਆਂ  ਹਮਲਾਵਰ ਮੱਖੀਆਂ ਤੋਂ ਆਪਣੀ ਕਲੋਨੀ ਅਤੇ ਸ਼ਹਿਦ ਦਾ ਬਚਾਅ ਕਿਵੇਂ ਕਰਦੀਆਂ ਹਨ?

ਉੱਤਰ – ਕਾਮਾ ਮੱਖੀਆਂ ਬਾਹਰੀ ਹਮਲਾਵਰ ਮੱਖੀਆਂ ਤੋਂ ਛੱਤੇ  ਦੀ ਰਖਵਾਲੀ ਕਰਦੀਆਂ ਹਨ l  ਜੇ ਕੋਈ ਬਾਹਰੀ  ਮੱਖੀ ਸ਼ਹਿਦ ਲੈ ਕੇ ਆਵੇ ਤਾਂ ਉਸ ਨੂੰ ਅੰਦਰ ਆਉਣ  ਦਿੰਦੀਆਂ ਹਨ l  ਬਾਹਰੀ  ਮੱਖੀਆਂ  ਦਾ ਹਮਲਾ ਹੋਣ ਤੇ ਡੱਟ ਕੇ ਉਸ ਦਾ ਮੁਕਾਬਲਾ ਕਰਦੀਆਂ ਹਨ l  ਜਿਸ ਵਿਚ ਮੱਖੀਆਂ ਦਾ ਕਾਫੀ ਜਾਨੀ ਨੁਕਸਾਨ ਹੁੰਦਾ ਹੈ l  ਇਸ ਲੜਾਈ ਵਿਚ ਤਕੜੀਆਂ ਮੱਖੀਆਂ ਦੀ ਜਿੱਤ  ਹੁੰਦੀ ਹੈ l

 

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ

ਫੁੱਲ

ਰਸ

ਮੱਖੀਆਂ

ਹਮਲਾ

ਸ਼ਹਿਦ