ਜਮਾਤ-8, ਪਾਠ-14

                                 ਪੈਰਾਗਾਨ ਕਾਨਵੈਂਟ ਸਕੂਲ

                                        ਸੈਕਟਰ-24 (ਬੀ)

                                            ਚੰਡੀਗੜ੍ਹ

                                      ਸੈਸ਼ਨ– 2020-21

ਜਮਾਤਅੱਠਵੀਂ

            ਪਾਠ -14

              ਜੜ

 ਸ਼ਬਦ ਅਰਥ

ਗਿਟਕ – ਬੀਜ

ਰੁੰਡ ਮਰੁੰਡ – ਬਿਨਾਂ ਪੱਤਿਆਂ ਤੋਂ

ਕਰੂੰਬਲਾਂ- ਛੋਟੇ  ਪੱਤੇ

ਬਿਰਖ – ਰੁੱਖ

 ਪ੍ਰਸ਼ਨ ਉੱਤਰ

ਪ੍ਰਸ਼ਨ ਭੋਲੂ ਨੇ ਖਾਣੇ ਵਾਲੇ ਡੱਬੇ ਵਿੱਚ ਕੀ ਦੇਖਿਆ?

ਉੱਤਰ –   ਭੋਲੂ  ਨੇ ਖਾਣੇ ਵਾਲੇ ਡੱਬੇ ਵਿਚ ਜਾਮਣਾਂ ਦੇਖੀਆਂ l

ਪ੍ਰਸ਼ਨ ਭੋਲੂ ਨੇ ਸਕੂਲ ਦੀ ਕੰਧ ਕੋਲ  ਕੀ ਸੁੱਟਿਆ?

ਉੱਤਰ –   ਭੋਲੂ  ਨੇ ਸਕੂਲ ਦੀ ਕੰਧ ਕੋਲ ਜਾਮਣ ਦੀ ਗਿਟਕ ਸੁੱਟੀ l

ਪ੍ਰਸ਼ਨ ਪੰਛੀਆਂ ਦੀ ਡਾਰ ਦੇਖ ਕੇ ਜਾਮਣ ਦੇ ਬੂਟੇ ਨੇ ਕੀ ਮਹਿਸੂਸ ਕੀਤਾ?

ਉੱਤਰ –  ਪੰਛੀਆਂ ਦੀ ਡਾਰ ਦੇਖ ਕੇ ਜਾਮਣ ਦੇ ਬੂਟੇ ਨੇ ਸੋਚਿਆ ਕਿ ਕਾਸ਼ ਮੈਂ ਵੀ ਇਨ੍ਹਾਂ ਵਾਂਗ ਅਸਮਾਨ ਵਿੱਚ ਉੱਡ ਸਕਦਾ l

ਪ੍ਰਸ਼ਨ ਜਾਮਣ ਦੇ ਬੂਟੇ ਨੇ ਬੱਕਰੀ  ਨੂੰ ਕੀ ਕਿਹਾ?

ਉੱਤਰ –  ਜਾਮਣ ਦੇ ਬੂਟੇ ਨੇ ਬੱਕਰੀ ਨੂੰ ਕਿਹਾ ਕਿ ਤੂੰ ਮੈਨੂੰ ਨਾ ਖਾ ਮੈ ਤਾਂ ਹਜੇ ਛੋਟਾ ਹਾਂ lਜਦੋਂ ਮੈਂ ਵੱਡਾ ਹੋ ਗਿਆ ਤਾਂ ਮੈਂ ਤੈਨੂੰ ਆਪਣੇ ਸੁਆਦੀ ਫਲ ਖਾਣ ਨੂੰ ਦੇਵਾਂਗਾ l

ਪ੍ਰਸ਼ਨ ਬੱਕਰੀ ਨੇ ਜਾਮਣ ਦੇ ਬੂਟੇ ਨੂੰ ਕੀ ਜਵਾਬ ਦਿੱਤਾ?

ਉੱਤਰ –  ਬੱਕਰੀ ਨੇ ਜਾਮਣ ਦੇ ਬੂਟੇ ਨੂੰ ਜਵਾਬ ਦਿੱਤਾ ਕਿ ਮੈਂ ਤੈਨੂੰ ਕਿਉਂ ਨਾ ਖਾਵਾਂ ਮੈਨੂੰ ਤਾਂ ਤੇਰੇ ਵਰਗੇ ਬੂਟਿਆਂ ਦੇ ਛੋਟੇ-ਛੋਟੇ ਪੱਤੇ ਬੜੇ ਸੁਆਦ ਲੱਗਦੇ ਹਨ ਮੈਂ ਤਾਂ ਤੈਨੂੰ ਜ਼ਰੂਰ ਖਾਵਾਂਗੀ l

 ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਉ

  • ਕਰੂੰਬਲਾਂ
  • ਹੰਕਾਰ
  • ਹਿੰਮਤ
  • ਰੁੰਡ ਮਰੁੰਡ

 

 ਜ਼ਿੰਦਗੀ ਵਿੱਚ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਸਗੋਂ ਡਟ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ l